ਅਖੰਡ ਕੀਰਤਨੀ ਜੱਥੇ ਤੋਂ ਭਾਵ ਇਹ ਨਹੀਂ ਕਿ ਸਿਰਫ਼ ਵਾਜਾ, ਜੋੜੀ, ਛੈਣੈ ਲੈ ਕੇ ਗੁਰਬਾਣੀ ਦਾ ਗਾਇਨ ਕਰਨਾ ਅਤੇ ਉਸਨੂੰ ਕੀਰਤਨ ਸਮਝਣਾ।

ਅਖੰਡ ਕੀਰਤਨੀ ਜੱਥੇ ਦਾ ਮਤਲਬ ਹੈ ਕਿ ਤੱਤ ਗੁਰਮਤਿ ਰਹਿਣੀ ਬਹਿਣੀ ਗੁਰਮਤਿ ਰਹਿਤ ਮਰਯਾਦਾ, ਪੁਰਾਤਨ ਪੰਥਕ ਪਰੰਪਰਾਵਾਂ, ਗੁਰਮਤਿ ਅਸੂਲਾਂ ਅਤੇ ਗੁਰਮਤਿ ਸਿੱਧਾਤਾਂ ਨੂੰ ਪਰਣਾਏ ਹੋਏ ਉਹਨਾਂ ਸਿੰਘ-ਸਿੰਘਣੀਆਂ, ਭੁਜੰਗੀਆਂ ਅਤੇ ਬੁਜੁਰਗਾਂ ਦਾ ਉਹ ਜਗਮਗਾਉਂਦਾ ਹੋਇਆ ਇਕੱਠ ਜਿਹੜਾ ਕਿ ਪੱਲ-ਪੱਲ ਛਿੱਨ-ਛਿੱਨ ਗੁਰਮਤਿ ਸਿਧਾਤਾਂ ਦੇ ਖਾਤਿਰ ਕੁਰਬਾਨੀਆਂ ਅਤੇ ਸ਼ਹਾਦਤਾਂ ਦੇਣ ਲਈ ਤਿਆਰ ਅਤੇ ਤਤਪਰ ਰਹਿੰਦਾ ਹੈ।

ਅਖੰਡ ਕੀਰਤਨ ਆਤਮਾ ਦੀ ਉਹ ਖੁਰਾਕ ਹੈ ਜਿਹੜਾ ਇਹੋ ਜਿਹੇ ਜਗਮਗਾਉਂਦੇ ਹੋਏ ਗੁਰਮੁਖ ਜਨਾਂ ਦੁਆਰਾ ਆਪਣੀ ਆਤਮਾ ਨੂੰ ਗੁਰਬਾਣੀ ਰਸ ਨਾਲ ਸਿੰਚਣ ਲਈ ਕੀਤਾ ਜਾਂਦਾ ਹੈ।

Vaisakhi 2022 Smagam
Vaisakhi 2022 Exhibition

Exhibition Registration Link : shaheedsofamritsar.eventbrite.ca

info@AkhandKirtaniJatha.org

Subscribe to the official Akhand Kirtani Jatha newsletter: