ਅਕਾਲਪੁਰਖਕੀਰਛਾਹਮਨੈ ॥ ਸਰਬਲੋਹਦੀਰਛਿਆਹਮਨੈ ॥
ਸਰਬਕਾਲਜੀਦੀਰਛਿਆਹਮਨੈ ॥ ਸਰਬਲੋਹਜੀਦੀਸਦਾਰਛਿਆ ਹਮਨੈ ॥
(ਅਕਾਲ ਉਸਤਤ, ਪ:੧੦)

ਜਥੇਦਾਰ ਭਾਈ ਮਹਿੰਦਰ ਸਿੰਘ ਜੀ ਕਾਲਾ-ਸੰਘਿਆਂ
ਅਕਾਲ ਚਲਾਨਾ - ਮਈ ੧੫, ੨੦੧੩

ਅਖੰਡ ਕੀਰਤਨੀ ਜਥੇ ਦੇ ਜਥੇਦਾਰ, ਸ੍ਰੀ ਦਸਮੇਸ਼ ਪਾਤਿਸ਼ਾਹ ਦੇ ਲਾਡਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਜੀ ਦੀ ਪਵਿੱਤਰ ਬਾਣੀ ਉਪਰ ਪੂਰਾ ਨਿਸ਼ਚਾ ਰੱਖਣ ਵਾਲੇ ਅਤੇ ਗੁਰਮਤਿ ਅਸੂਲਾਂ ਤੇ ਦਰਿੜਤਾ ਰੱਖਣ ਵਾਲੇ, ਬੱਬਰ ਯੋਧਿਆਂ ਦੀ ਅਣਥੱਕ ਸੇਵਾ ਕਰਨ ਵਾਲੇ, ਨਾਮ-ਅਭਿਆਸੀ ਸਰਬਲੋਹ ਧਾਰਨੀ, ਰਹਿਤਵਾਨ ਯੋਧੇ ਗੁਰਮੁਖ ਪਿਆਰੇ ਗੁਰੂ ਦੁਲਾਰੇ ਭਾਈ ਮਹਿੰਦਰ ਸਿੰਘ ਜੀ ਕਾਲਾ-ਸੰਘਿਆਂ ਵਾਲੇ ਸਤਿਗੁਰੂ ਜੀ ਦੀ ਕ੍ਰਿਪਾ ਨਾਲ ਆਪਣੀ ਜੀਵਨ ਯਾਤਰਾ ਕੇਸਾਂ-ਸੁਆਸਾਂ ਸੰਗਿ ਨਿਭਾਂਉਦੇ ਜੀਵਨ ਸਫ਼ਲ ਕਰ ਗਏ।


ਸਰਬ ਕਾਲ ਪੂਜਕ ਕਾਲ ਰਹਿਤ ਹੋਏ, ਵੱਡ ਮਹੱਤ ਸ੍ਰੀ ਕਾਲ ਪੂਜੋਲਿਆਂ ਦਾ।
ਸਰਬ ਲੋਹ ਚੱਕਰ ਤੇ ਕ੍ਰਿਪਾਨ ਖੰਡਾ, ਸਿਰ ਤੇ ਸਦਾ ਸ੍ਰੀ ਕਾਲ ਜਾਣੋਲਿਆਂ ਦਾ।
ਸਦਾ ਕਾਲ ਚਿਤਾਵਣੀ ਰਹਿਤ ਰੱਖੀ, ਕਾਲਾ ਬੀਰ ਜਾਮਾ ਕਾਲ ਚੋਲਿਆਂ ਦਾ।
ਕਾਲ ਚੇਤੀਏ ਜਨ ਕਾਲ ਰਹਿਤ ਹੋਏ, ਵੱਡਾ ਹੌਸਲਾ ਨਿਰਭੈ ਚਿਤੋਲਿਆਂ ਦਾ।

ਕਾਲ ਰਹਿਤੀਏ ਸ੍ਰੀ ਕਾਲ ਪੂਜ ਹੋਏ, ਸਰਬ ਕਾਲ ਰੱਛਕ ਪੂਜਕੋਲਿਆਂ ਦਾ।
ਸਰਬ ਕਾਲ ਪੂਜਕ ਸਿੰਘ ਬੀਰ ਅਕਾਲੀ, ਰਾਖਾ ਸਰਬ ਲੋਹ ਚਕਰ ਵਰਤੋਲਿਆਂ ਦਾ।
ਚੱਕਰ ਵਰਤੀਏ ਚੱਕਰਧਰ ਸਰਬ ਲੋਹੀ, ਖੜਗ ਕੇਤ ਰੱਛਕ ਖੜਗ-ਧਰੋਲਿਆਂ ਦਾ।
ਬਰਤ ਸਰਬਲੋਹ ਦੀ ਜਿਨ੍ਹਾਂ ਬਿਰਤਿ ਧਾਰੀ, ਚੜਿਆ ਬੀਰਰਸ ਲੋਹ ਸ਼ਕਤੋਲਿਆਂ ਦਾ।

ਸਰਬ ਲੋਹ ਸ਼ਕਤੀਮਾਨ ਮਹਾਂ ਸ਼ਕਤੀਸ਼, ਸਾਨੀ ਕੌਣੁ ਮਹਿ ਸ਼ਕਤੀਸਰੋਲਿਆਂ ਦਾ।
ਬਿਰਤ ਸਰਬ ਲੋਹ ਦੀ ਸੱਚੀ ਬਿਰਤ ਵਾਲਾ, ਸਚਾ ਸੂਰਮਾ ਸੱਚ ਬਰਤੋਲਿਆਂ ਦਾ
ਚੜ੍ਹਦੀ ਕਲਾ ਅਹੰਗਤਾ ਰਹਿਤ ਜੁੱਸਾ, ਸਰਬ ਲੋਹ ਦੀ ਰਹਿਤ ਰਖੋਲਿਆਂ ਦਾ।
ਬੀਰ ਰਸੀਆਂ ਨੂੰ ਨਹੀਂ ਕਰੋਧ ਗੁੱਸਾ, ਖਿੜਿਆ ਹਿਰਦ ਸਦ ਬੀਰ ਰਸੋਲਿਆਂ ਦਾ।
(ਜੋਤਿ ਵਿਗਾਸ – ਭ: ਸ: ਰਣਧੀਰ ਸਿੰਘ ਜੀ)Copyright 2018 Akhand Kirtani Jatha, All Rights Reserved.

Site content managed by : Bhai Ratinder Singh, Indore.